ਹਿੰਦੀ ਫਿਲਮ ਮਨਮਰਜੀਆਂ ਦੇ ਦ੍ਰਿਸ਼ਾਂ ਉਪਰ ਹੋਇਆ ਵਿਵਾਦ । ਸਿਨੇਮੇ ਵਿਚ ਚਲਦੀ ਫਿਲਮ ਸਿਖਾਂ ਨੇ ਰੁਕਵਾਈ । ਸ਼ੇਅਰ ਕਰੋ | Sikh Protest Against the Release of Hindi Movie Manmarziyan for some Scenes.
ਪਿਛਲੇ ਕੁਝ ਦਿਨਾ ਤੋਂ ਸਿਨੇਮੇ ਵਿਚ ਆਯੀ ਫਿਲਮ ਮਨਮਰਜੀਆਂ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਵਿਵਾਦ ਹੋਇਆ ਹੈ । ਇਸ ਫਿਲਮ ਵਿਚ ਕੁਝ ਦ੍ਰਿਸ਼ਾ ਵਿਚ ਸਿਖਾਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ । ਸ਼੍ਰੋਮਣੀ ਅਕਾਲੀ ਦਲ ਨੇ ਪੱਛਮੀ ਦਿੱਲੀ ਦੇ ਇਕ ਨਿੱਜੀ ਮਾਲ ਵਿਖੇ ਸ਼ਨੀਵਾਰ ਨੂੰ ਪ੍ਰਦਰਸ਼ਨ ਕਰਦੇ ਹੋਏ ਇਸ ਫਿਲਮ ਨੂੰ ਰਾਹ ਵਿਚ ਹੀ ਰੁਕਵਾ ਦਿੱਤਾ । ਯੂਥ ਵਿੰਗ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਫਿਲਮ ਦੇ ਇਕ ਦ੍ਰਿਸ਼ ਨੂੰ ਲੈ ਕੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਸ ਵਿਚ ਸਿੱਖ ਦੀ ਭੂਮਿਕਾ ਵਿਚ ਅਭਿਸ਼ੇਕ ਆਪਣੀ ਪਗੜੀ ਉਤਾਰ ਦਿੰਦੇ ਹਨ ਅਤੇ ਸਿਗਰਟ ਪੀਣ ਲੱਗਦੇ ਹਨ ।
ਇਸ ਦ੍ਰਿਸ਼ ਨੂੰ ਲੈ ਕੇ ਸਿੱਖ ਸੰਗਠਨ ਵਿਚ ਰੋਸ਼ ਪਾਇਆ ਜਾ ਰਿਹਾ ਹੈ ।ਇਸ ਕਰਕੇ ਸਿੱਖ ਕੌਮ ਨੂੰ ਗੁੱਸਾ ਹੈ ਅਤੇ ਇਸ ਫਿਲਮ ਚ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ ਅਤੇ ਦਸਤਾਰ ਵਾਲੇ ਸਰਦਾਰ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਨਾ ਸਹਿਣਯੋਗ ਕਦਮ ਹੈ।
ਸਿੱਖ ਜਗਤ ਵਿਚ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਸਿਖਾਂ ਦਾ ਅਕਸ ਖਰਾਬ ਕਰਨ ਲਈ ਬਣਾਇਆ ਗਿਆ ਹੈ। ਗੁਰੂਦੁਆਰਾ ਕਮੇਟੀ ਦੇ ਕਾਨੂੰਨ ਵਿਭਾਗ ਨੇ ਸੈਂਸਰ ਬੋਰਡ ਨੂੰ ਇਕ ਚਿਠੀ ਲਿਖ ਕੇ ਇਸ ਫਿਲਮ ਵਿੱਚੋ ਇਹਨਾਂ ਦ੍ਰਿਸ਼ਾ ਨੂੰ ਹਟਾਉਣ ਦੀ ਮੰਗ ਕੀਤੀ ਹੈ । ਜਿਵੇ ਕਿ ਸਭ ਨੂੰ ਪਤਾ ਹੀ ਹੈ ਕਿ ਅਭਿਸ਼ੇਕ ਬਚਨ ਦੀ ਦਾਦੀ ਦਾ ਪਿਛੋਕੜ ਪੰਜਾਬ ਦਾ ਹੈ ਜਦੋ ਉਸ ਨੂੰ ਪਤਾ ਲਗਾ ਕਿ ਅਭਿਸ਼ੇਕ ਇਕ ਪੰਜਾਬੀ ਇਨਸਾਨ ਦੀ ਭੂਮਿਕਾ ਨਿਭਾ ਰਿਹਾ ਹੈ ਤਾਂ ਉਹ ਬਹੁਤ ਖੁਸ਼ ਹੋਈ ਸੀ ਪਰ ਇਸ ਫਿਲਮ ਵਿਚ ਏਦਾਂ ਦੇ ਇਤਰਾਜਯੋਗ ਦ੍ਰਿਸ਼ਾਂ ਕਰਕੇ ਉਸਨੂੰ ਬਹੁਤ ਦੁੱਖ ਲਗਿਆ ਹੈ ਅਤੇ ਇਹ ਦ੍ਰਿਸ਼ ਉਸਨੂੰ ਨਹੀਂ ਕਰਨੇ ਚਾਹੀਦੇ ਸਨ ।
ਸਿਖਾਂ ਦੀ ਕੌਮ ਆਪਣੀ ਵੱਖਰੀ ਪਹਿਚਾਣ ਕਰਕੇ ਜਾਣੀ ਜਾਂਦੀ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ਤੇ ਖਰਾਬ ਨਹੀਂ ਹੋਣ ਦਿੱਤੋ ਜਾਵੇਗਾ । ਕਿਸੇ ਵੀ ਸਿੱਖ ਇਨਸਾਨ ਲਈ ਉਸਦੀ ਪੱਗ ਹੀ ਬਹੁਤ ਕੁਝ ਹੁੰਦੀ ਹੈ ਅਤੇ ਇਸ ਦੀ ਰੱਖਿਆ ਉਹ ਸਭ ਤੋਂ ਪਹਿਲਾ ਕਰਦਾ ਹੈ । ਕਿਸੇ ਇਨਸਾਨ ਨੂੰ ਸਿੱਖ ਬਨਾਉਣਾ ਇਕ ਬਹੁਤ ਵੱਡਾ ਪੁੰਨ ਦਾ ਕੰਮ ਹੈ ਅਤੇ ਜੋ ਲੋਕ ਬਿਨਾਂ ਵਜ੍ਹਾ ਤੋਂ ਸਿਖਾਂ ਦੇ ਹੱਕਾਂ ਨੂੰ ਖਰਾਬ ਕਰਨਗੇ ਉਹਨਾਂ ਨੂੰ ਕਿਸੇ ਵੀ ਹਾਲਤ ਵਿਚ ਬਖਸਿਆ ਨਹੀਂ ਜਾਵੇਗਾ ।
ਅਸੀਂ ਇਹ ਉਮੀਦ ਕਰਦੇ ਹਨ ਕਿ ਤੁਸੀਂ ਜੇ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹੋ ਤਾਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਇਸ ਫਿਲਮ ਦਾ ਪੂਰਨ ਤੋਰ ਤੇ ਵਿਰੋਧ ਹੋ ਸਕੇ ਅਤੇ ਇਸ ਫਿਲਮ ਨੂੰ ਦੁਬਾਰਾ ਤੋਂ ਇਹਨਾਂ ਦ੍ਰਿਸ਼ਾਂ ਨੂੰ ਹਟਾ ਕੇ ਰਿਲੀਜ਼ ਕੀਤਾ ਜਾਵੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ।
![]() |
SIKH INFO 4U |