ਸ਼ੇਅਰ ਕਰੋ ਜੀ । ਕਰਤਾਰਪੁਰ ਸਾਹਿਬ ਦੇ ਦਰਸ਼ਨ ਕਿਵੇਂ ਹੁੰਦੇ ਹਨ ਬਾਰਡਰ ਤੋਂ ਸਭ ਸੰਗਤ ਨਾਲ ਸ਼ੇਅਰ ਕਰੋ ਜੀ । Shri Kartarpur Saheb view from Indian Border

ਸ਼ੇਅਰ ਕਰੋ ਜੀ । ਕਰਤਾਰਪੁਰ ਸਾਹਿਬ ਦੇ ਦਰਸ਼ਨ ਕਿਵੇਂ ਹੁੰਦੇ ਹਨ ਬਾਰਡਰ ਤੋਂ ਸਭ ਸੰਗਤ ਨਾਲ ਸ਼ੇਅਰ ਕਰੋ ਜੀ । Shri Kartarpur Saheb view from Indian Border
https://sikhinfo4u.blogspot.com/2018/09/shri-kartarpur-saheb-view-from-indian.html
SIKH INFO 4U
ਜਿਵੇ ਕਿ ਸਭ ਸੰਗਤ ਨੂੰ ਪਤਾ ਹੈ ਕਿ 1947 ਦੀ ਵੰਡ ਤੋਂ ਬਾਅਦ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਸੀ ਅਤੇ ਸਾਨੂੰ ਆਪਣੇ ਗੁਰੁਦਵਾਰੇ ਦੇ ਦਰਸ਼ਨ ਕਰਨ ਲਈ ਬਾਰਡਰ ਤੋਂ ਪਾਰ ਜਾਣਾ ਪੈਂਦਾ ਸੀ । ਇਸੇ ਕਰਕੇ ਕੁਝ ਲੋਕ ਆਪਣੀ ਸਾਰੀ ਜਿੰਦਗੀ ਗੁਰਦਵਾਰਾ ਸਾਹਿਬ ਦੇ ਦਰਸ਼ਨ ਨਹੀਂ ਕਰ ਪਾਉਂਦੇ ਸਨ । ਇਸ ਲਈ ਓਹਨਾ ਨੂੰ ਦੂਰੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁੰਦੇ ਸਨ ਜੋ ਕਿ ਬਾਰਡਰ ਤੋਂ ਹੁੰਦੇ ਹਨ । ਅੱਜ ਅਸੀਂ ਇਸ ਪੋਸਟ ਦੇ ਸਹਾਰੇ ਇਹ ਹੀ ਦੱਸਣ ਜਾ ਰਹੇ ਹੈ ਕਿ ਬਾਰਡਰ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਿਦਾਂ ਕਰਵਾਏ ਜਾਂਦੇ ਹਨ ।

ਬਾਰਡਰ ਉੱਪਰੋਂ ਦੇਖਣ ਉਪਰੰਤ ਗੁਰਦਵਾਰਾ ਸ਼੍ਰੀ ਕਰਤਾਰਪੁਰ ਸਾਹਿਬ ਬਹੁਤ ਹੀ ਦੂਰ ਦਿਖਾਈ ਦਿੰਦਾ ਹੈ ਇਸ ਲਈ ਇਸ ਜਗਾਹ ਉੱਪਰ ਇਕ ਦੂਰਬੀਨ ਲਗਾਈ ਗਈ ਹੈ ਜਿਸ ਵਿੱਚੋ ਗੁਰਦਵਾਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਬਹੁਤ ਵੱਡਾ ਢੰਗ ਨਾਲ ਕੀਤੇ ਜਾ ਸਕਦੇ ਹਨ । ਹੁਣੇ ਹੀ ਕੁਝ ਸਮਾਂ ਪਹਿਲਾ ਪੰਜਾਬ ਦੇ ਮੌਜੂਦਾ ਸੈਰ - ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਇਸੇ ਜਗਾਹ ਤੋਂ ਇਸ ਦੂਰਬੀਨ ਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ ।

https://sikhinfo4u.blogspot.com/2018/09/shri-kartarpur-saheb-view-from-indian.html
SIKH INFO 4U
ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਜੋ ਕਿ ਹੁਣ ਪਾਕਿਸਤਾਨ ਵਿਚ ਹੈ ਇਕ ਸਿਖਾਂ ਦਾ ਧਾਰਮਿਕ ਸਥਾਨ ਹੈ । ਇਸ ਜਗਾਹ ਉਪਰ ਸਿਖਾਂ ਦੇ ਪਹਿਲੇ ਗੁਰੂ ਸ਼੍ਰੀ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਪੂਰੀਆਂ ਕਰਨ ਉਪਰੰਤ ਪਹੁੰਚੇ ਸਨ । ਇਥੇ ਗੁਰੂ ਜੀ ਨੇ ਕਰੀਬ ਅਠਾਰਹ ਸਾਲ ਤਕ ਖੇਤੀ ਕੀਤੀ ਅਤੇ ਆਪਣਾ ਜੀਵਨ ਬਤੀਤ ਕੀਤਾ । ਇਥੇ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਨੂੰ ਸਿੱਖਾਂ ਦੇ ਦੂਸਰੇ ਗੁਰੂ ਦੇ ਰੂਪ ਵਿੱਚ ਗੁਰੂ ਗੱਦੀ ਦਿੱਤੀ ਸੀ ।ਇਥੋਂ ਹੀ ਗੁਰੂ ਜੀ ਨੇ ਸਬ ਸੰਗਤਾਂ ਨੂੰ ਕਿਰਤ ਕਰੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਸੀ ।

ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਪੂਰੀਆਂ ਕਰਨ ਤੋਂ ਬਾਅਦ ਇਥੇ ਹੀ ਰਹੇ ਅਤੇ 22 ਸਤੰਬਰ 1539 ਈਸਵੀ ਨੂੰ ਗੁਰੂ ਨਾਨਕ ਸਾਹਿਬ ਜੀ -ਜੋਤੀ ਜੋਤ ਸਮਾ ਗਏ । ਇਹ ਗੁਰਦਵਾਰਾ ਮੇਨ ਬਾਰਡਰ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਆਪਣੀ ਸਾਰੀ ਬਾਣੀ ਗੁਰੂ ਜੀ ਨੇ ਇਥੇ ਰਹਿ ਕੇ ਹੀ ਰਚੀ ਸੀ । ਇਸ ਜਗਾਹ ਉੱਪਰ ਗੁਰੂ ਜੀ ਦੀ ਕਬਰ ਮੌਜੂਦ ਹੈ ਅਤੇ ਨਾਲ ਹੀ ਨਾਲ ਸਮਾਧ ਵੀ ਹੈ । ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਸਮਾਧ ਡੇਰਾ ਬਾਬਾ ਨਾਨਕ ਵਿਖੇ ਹੈ । ਗੁਰੂ ਜੀ ਨੂੰ ਸਾਰੇ ਧਰਮਾਂ ਦੇ ਲੋਕ ਆਪਣਾ ਗੁਰੂ ਸਮਝਦੇ ਸਨ ਇਸ ਲਈ ਓਹਨਾ ਦੀ ਕਬਰ ਦੇ ਨਾਲ ਸਮਾਧ ਵੀ ਬਣਾਈ ਗਈ ਸੀ ।

ਇਸ ਪੋਸਟ ਦੁਆਰਾ ਅਸੀਂ ਦੱਸਿਆ ਹੈ ਕਿ ਕਿਵੇਂ ਬਾਰਡਰ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸਨ ਹੁੰਦੇ ਹਨ । ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਧਾਰਮਿਕ ਪਿਛੋਕੜ ਬਾਰੇ ਵੀ ਦੱਸਿਆ ਗਿਆ ਹੈ ਜੋ ਕੁਝ ਲੋਕ ਨੂੰ ਸ਼ਾਇਦ ਨਾ ਪਤਾ ਹੋਵੇ ਸੋ ਇਸ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਹਰ ਇਕ ਸਿੱਖ ਤਕ ਪਹੁੰਚ ਸਕੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ।

Post a Comment

Previous Post Next Post