ਵਾਹਿਗੁਰੂ ਲਿਖਕੇ ਸ਼ੇਅਰ ਕਰੋ ਜੀ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਨਜਾਰਾ.. ਲੱਖਾਂ-ਕਰੋੜਾ ਦੇ ਫੁੱਲਾਂ ਨਾਲ ਕੀਤੀ ਸਜਾਵਟ..
 |
SIKH INFO 4U |
ਜਿਵੇ ਕਿ ਸਾਨੂੰ ਪਤਾ ਹੀ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆ ਤਿਆਰੀਆਂ ਪੂਰੇ ਜੋਰਾ-ਸ਼ੋਰਾਂ ਨਾਲ ਕੀਤੀਆਂ ਗਈਆਂ ਹਨ । ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੇ ਹੀ ਨਿਵੇਕਲੇ ਢੰਗ ਨਾਲ ਸਾਰੀਆਂ ਤਿਆਰੀਆਂ ਕੀਤੀਆਂ ਹਨ । ਸ੍ਰੀ ਦਰਬਾਰ ਸਾਹਿਬ ਵਿਚ ਲੱਖਾਂ ਖੂਬਸੂਰਤ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ ਓਥੇ ਹੀ ਰੰਗ ਬਿਰੰਗੀਆਂ ਲਾਈਟਾ ਨਾਲ ਸਾਰੇ ਗੁਰੁਦਵਾਰਾ ਸਾਹਿਬ ਨੂੰ ਚੰਗੀ ਤਰਾਂ ਸਜਾਇਆ ਗਿਆ ਹੈ । ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਹ ਦ੍ਰਿਸ਼ ਬੜਾ ਹੀ ਅਲੌਕਿਕ ਨਜ਼ਰ ਆਉਂਦਾ ਹੈ ਅਤੇ ਇਥੇ ਪਹੁੰਚਣ ਵਾਲਿਆਂ ਸੰਗਤਾਂ ਇਸ ਸਭ ਕੁਜ ਨੂੰ ਦੇਖ ਕੇ ਅਸ਼-ਅਸ਼ ਕਰ ਉਠਦੀਆਂ ਹਨ ।
 |
SIKH INFO 4U |
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਮੇਂ ਨਗਰ ਕੀਰਤਨ ਕੱਢਿਆਂ ਜਾਵੇਗਾ ਅਤੇ ਇਸ ਸਮੇਂ ਗੁਰਬਾਣੀ ਕੀਰਤਨ ਨਿਰੰਤਰ ਜਾਰੀ ਰਹੇਗਾ । ਰਾਤ ਦੇ ਸਮੇਂ ਕੀਤੀ ਜਾਣ ਵਾਲੀ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਦੇਖਣਯੋਗ ਹੋਵੇਗੀ । ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤੀ ਗਈ ਫੁੱਲਾਂ ਦੀ ਸਜਾਵਟ ਸੰਗਤਾਂ ਲਈ ਖਿੱਚ ਦਾ ਕਾਰਨ ਬਣੀ ਹੋਈ ਹੈ । ਸ੍ਰੀ ਦਰਬਾਰ ਸਾਹਿਬ ਦੇ ਅੰਦਰ, ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ, ਦਰਸ਼ਨੀ ਡਿਓਢੀ ਤੇ ਬਾਕੀ ਥਾਵਾਂ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਸਭ ਸਜਾਵਟ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਗਈ ਹੈ।
 |
SIKH INFO 4U |
ਇਸ ਮੌਕੇ ਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਸੁੰਦਰ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ । ਜਿਸ ਵਿਚ ਸੰਗਤਾਂ ਦੇ ਦੇਸ਼-ਵਿਦੇਸ਼ ਅਤੇ ਹਰ ਵਰਗ ਦੁਆਰਾ ਪਹੁੰਚਣ ਦੀ ਆਸ ਹੈ । ਓਹਨਾ ਨੇ ਦਸਿਆ ਕਿ ਸਜਾਵਟ ਲਈ 100 ਕੁਇੰਟਲ ਫੁੱਲ ਮੰਗਵਾਏ ਗਏ ਹਨ, ਜਿਨ੍ਹਾਂ ਵਿਚ ਸਿੰਘਾਪੁਰ, ਆਸਟ੍ਰੇਲੀਆ ਆਦਿ ਪ੍ਰਮੁੱਖ ਹਨ। ਇਹ ਫੁੱਲ ਤਾਜ਼ਾ ਬਣੇ ਹੋਏ ਹਨ ਅਤੇ ਇਹ ਛੇਤੀ ਖਰਾਬ ਵੀ ਨਹੀਂ ਹੋਣਗੇ । ਗੁਰੂ ਘਰ ਦੇ ਸ਼ਰਧਾਲੂ ਇਥੇ ਪਹੁੰਚ ਕੇ ਬਾਣੀ ਵਿਚ ਲੀਨ ਹੋਣਗੇ ਅਤੇ ਇਸ ਸਮੇਂ ਤੇ ਹਰ ਇਕ ਸ਼ਰਧਾਲੂ ਸੇਵਾ ਕਰਕੇ ਆਪਣੇ ਆਪ ਨੂੰ ਸੁੱਧ ਕਰਨਾ ਚਾਹੁੰਦਾ ਹੈ । ਦਸ ਗੁਰੂਆਂ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਅਗਲੇ ਗੁਰੂ ਹਨ ਅਤੇ ਸਾਨੂੰ ਸਭਨਾਂ ਦਾ ਭਲਾ ਮਨਾਉਂਦਿਆਂ ਆਪਣਾ ਜੀਵਨ ਵਿਅਕਤ ਕਰਨਾ ਚਾਹੀਦਾ ਹੈ ।
 |
SIKH INFO 4U |
ਇਸ ਨਾਲ ਸਾਰੇ ਸੰਸਾਰ ਦਾ ਭਲਾ ਹੋਵੇਗਾ ਅਤੇ ਸਾਰੇ ਪਾਸੇ ਆਤਮਿਕ ਸ਼ਾਂਤੀ ਹੋਵੇਗੀ । ਮੈਂ ਇਸ ਮੌਕੇ ਤੇ ਸਮੂਹ ਸੰਗਤਾਂ ਨੂੰ ਵਧਾਈ ਦਿੰਦਾ ਹਾਂ ਅਤੇ ਸਾਰੇ ਸ਼ਰਧਾਲੂਆਂ ਨੂੰ ਅੰਮ੍ਰਿਤ ਛਕਣ ਕੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਤ ਕਰਦਾ ਹਨ ।