ਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਹਰਿਦੁਆਰ ਪਹੁੰਚੇ ਤਾਂ ਉੱਥੇ ਕੁੱਝ ਲੋਕਾਂ ਨੇ ਕੀ ਕੀਤਾ ! (ਸ਼ੇਅਰ ਕਰੋ ਜੀ)

 ਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਹਰਿਦੁਆਰ ਪਹੁੰਚੇ ਤਾਂ ਉੱਥੇ ਕੁੱਝ ਲੋਕਾਂ ਨੇ ਕੀ ਕੀਤਾ ! (ਸ਼ੇਅਰ ਕਰੋ ਜੀ)

https://sikhinfo4u.blogspot.com/2018/09/blog-post_6.html
SIKH INFO 4U
ਇਕ ਵਾਰੀ ਦੀ ਗੱਲ ਹੈ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਇਕ ਦਿਨ ਹਰਿਦੁਆਰ ਗਏ । ਉਸ ਸਮੇਂ ਓਥੇ ਵਿਸਾਖੀ ਦਾ ਮਿਲਣ ਲੱਗਣ ਦੀ ਤਿਆਰੀ ਹੋ ਰਹੀ ਸੀ । ਓਹਨਾ ਨੇ ਇਕ ਖਾਲੀ ਜਗਾਹ ਤੇ ਆਪਣੇ ਰਾਤ ਗੁਜ਼ਾਰਨ ਦਾ ਪ੍ਰਬੰਧ ਕੀਤਾ । ਲੋਕ ਦੂਰੋਂ ਦੂਰੋਂ ਇਸ ਜਗਾਹ ਤੇ ਗੰਗਾ ਵਿਚ ਇਸਨਾਨ ਕਰਨ ਲਈ ਆ ਰਹੇ ਸਨ । ਸਾਰੀ ਜਗਾਹ ਸਾਧੂ ਸੰਤਾ ਦੇ ਡੇਰਿਆਂ ਨਾਲ ਭਰੀ ਹੋਈ ਸੀ ਅਤੇ ਕਿਤੇ ਵੀ ਖਾਲੀ ਜਗਾਹ ਨਹੀਂ ਸੀ ।

ਅਗਲੇ ਦਿਨ ਵਿਸਾਖੀ ਦਾ ਸੁਭ ਦਿਹਾੜਾ ਸੀ । ਇਸ ਕਰਕੇ ਸਾਧੂਆਂ ਨੇ ਸਵੇਰੇ ਸਵੇਰੇ ਗੰਗਾ ਵਿਚ ਇਸਨਾਨ ਕਰਨ ਲਈ ਸਰੋਵਰ ਵਿਚ ਉਤਰਨ ਦੀ ਤਿਆਰੀ ਕੀਤੀ । ਕੁਝ ਸਮੇਂ ਬਾਅਦ ਸੂਰਜ ਉਦੇ ਹੋ ਗਯਾ ਅਤੇ ਉਸੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਸੂਰਜ ਵੱਲ ਪਿੱਠ ਕਰਕੇ ਪਾਣੀ ਸੁੱਟਣਾ ਸ਼ੁਰੂ ਕਰ ਦਿਤਾ । ਓਥੇ ਇਸਨਾਨ ਲਈ ਖੜੇ ਲੋਕ ਓਹਨਾ ਨੂੰ ਬੜੀ ਹੈਰਾਨੀ ਨਾਲ ਦੇਖਣ ਲਗੇ । ਓਹਨਾ ਲੋਕ ਵਿੱਚੋ ਕੁਝ ਨੇ ਗੁਰੂ ਨਾਨਕ ਦੇਵ ਜੀ ਕੋਲ ਆ ਕੇ ਇਸ ਦਾ ਕਰਨ ਪੁੱਛਿਆ ਵੀ ਸੂਰਜ ਤਾ ਉਲਟ ਦਿਸ਼ਾ ਵਿਚ ਹੈ । ਤੁਸੀਂ ਗਲਤ ਕਰ ਰਹੇ ਹੋ ਪਰ ਗੁਰੂ ਜੀ ਉਸਨੂੰ ਅਣਸੁਣਿਆ ਕਰ ਦਿਤਾ ਅਤੇ ਉਲਟ ਓਹਨਾ ਲੋਕਾਂ ਨੂੰ ਪੁੱਛਿਆ ਵੀ ਕਿਸ ਨੂੰ ਪਾਣੀ ਦੇ ਰਹੇ ਹਨ ਤਾਂ ਓਹਨਾ ਨੇ ਕਿਹਾ ਉਹ ਤਾਂ ਆਪਣੇ ਪੂਰਵਜਾਂ ਨੂੰ ਸੂਰਜ ਕੋਲ ਪਾਣੀ ਦੇ ਰਹੇ ਹਨ । ਇਸ ਤੇ ਗੁਰੂ ਨਾਨਕ ਦੇਵ ਜੀ ਨੇ ਓਹਨਾ ਨੂੰ ਪੁੱਛਿਆ ਵੀ ਜਿਸ ਜਗਾਹ ਤੁਸੀਂ ਪਾਣੀ ਦੇ ਰਹੇ ਹੋ ਉਹ ਇਥੋਂ ਕਿੰਨੀ ਕੁ ਦੂਰ ਹੈ ਤਾਂ ਓਹਨਾ ਕਿਹਾ ਕਰੋੜਾ ਮੀਲ ਦੂਰ ਹੈ । ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਫੇਰ ਪਾਣੀ ਉਸੇ ਦਿਸ਼ਾ ਵੱਲ ਸੁੱਟਣਾ ਸ਼ੁਰੂ ਕਰ ਦਿਤਾ ।

https://sikhinfo4u.blogspot.com/2018/09/blog-post_6.html
SIKH INFO 4U
ਸਾਧੂਆਂ ਨੇ ਫੇਰ ਪੁੱਛਣਾ ਸ਼ੁਰੂ ਕਰ ਦਿਤਾ ਵੀ ਉਹ ਇਦਾਂ ਕਿਉ ਕਰ ਰਹੇ ਹਨ । ਅਖੀਰ ਓਹਨਾ ਨੇ ਕਿਹਾ ਕਿ ਉਹ ਆਪਣੇ ਪਿੰਡ ਦੇ ਖੇਤਾਂ ਨੂੰ ਪਾਣੀ ਦੇ ਰਹੇ ਹਨ । ਇਸ ਸਭ ਕੁਝ ਸੁਣ ਕੇ ਸਾਧੂ ਤੇ ਓਥੇ ਖੜੇ ਲੋਕ ਹੱਸਣ ਲੱਗੇ ਓਹਨਾ ਨੂੰ ਕਹਿਣ ਲੱਗੇ ਕਿ ਓਹਨਾ ਦਾ ਪਿੰਡ ਤਾਂ ਇਥੋਂ ਕਈ ਕਿਲੋਮੀਟਰ ਦੂਰ ਹੈ ਫੇਰ ਉਹ ਓਹਨਾ ਨੂੰ ਪਾਣੀ ਕਿਵੇਂ ਦੇ ਸਕਦੇ ਹਨ । ਇਸ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਹੀ ਤਾਂ ਮੈਂ ਥੋਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਤੁਸੀਂ ਇਥੇ ਜੋ ਕਰ ਰਹੇ ਹੋ ਉਹ ਵਿਅਰਥ ਹੈ । ਇਸ ਤਰਾਂ ਨਾਲ ਪਾਣੀ ਕਦੇ ਵੀ ਕਿਤੇ ਨਹੀਂ ਜਾਂਦਾ ਅਤੇ ਇਹ ਸਿਰਫ ਇਹ ਕਲਪਨਾ ਹੈ । ਕੁਝ ਲੋਕ ਨੇ ਆਪਣੇ ਸਵਾਰਥ ਲਈ ਇਹ ਸਭ ਕੁਝ ਰਚਿਆ ਹੋਇਆ ਹੈ ਹਨ ਚੱਕਰਾਂ ਵਿਚ ਨਾ ਪਵੋ ।ਇਹ ਸਭ ਕੁਝ ਅੰਧ -ਵਿਸ਼ਵਾਸ਼ ਤੋਂ ਬਿਨਾ ਕੁਝ ਨਹੀਂ ਹੈ ।
https://sikhinfo4u.blogspot.com/2018/09/blog-post_6.html
SIKH INFO 4U
ਇਹ ਸਭ ਕੁਝ ਸੁਣ ਕੇ ਸਭ ਲੋਕ ਬਹੁਤ ਸ਼ਰਮਿੰਦਾ ਹੋਏ ਅਤੇ ਓਹਨਾ ਨੇ ਸੂਰਜ ਵੱਲ ਪਾਣੀ ਸੁੱਟਣਾ ਬੰਦ ਕਰ ਦਿਤਾ । ਇਹ ਘਟਨਾ ਸਾਰੇ ਇਲਾਕੇ ਵਿਚ ਫ਼ੈਲ ਗਈ ਅਤੇ ਲੋਕ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਲਈ ਓਹਨਾ ਦਾ ਪਤਾ ਪੁੱਛਣ ਲੱਗੇ । ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਾਨੂੰ ਕਰਮ–ਕਾਂਡ, ਵਿਅਰਥ ਕੰਮਾਂ ਨੂੰ ਛੱਡ ਕੇ ਮਨ ਨੂੰ ਸੁੱਧ ਰੱਖਣਾ ਚਾਹੀਦਾ ਹੈ ਅਤੇ ਗੰਗਾ ਵਿਚ ਨਹਾਉਣ ਨਾਲ ਮਨ ਨੂੰ ਸੁੱਧ ਕਰਨ ਵਾਲੀ ਗੱਲ ਨੂੰ ਛੱਡ ਦੇਣਾ ਚਾਹੀਦਾ ਹੈ ।

Post a Comment

Previous Post Next Post