ਸਤੰਬਰ ਦੇ ਮਹੀਨੇ ਵਿਚ ਵਾਹਨ ਖਰੀਦਣ ਵਾਲਿਆਂ ਲਈ ਵੱਡੀ ਖਬਰ
 |
SIKH INFO 4U |
ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਇਸ ਪੇਜ ਨੂੰ ਲਾਇਕ ਕਰੋ । ਅੱਜ ਕਲ ਹਰੇਕ ਇਨਸਾਨ ਚਾਹੁੰਦਾ ਹੈ ਕਿ ਉਸ ਕੋਲ ਆਵਾਜਾਈ ਵਾਲਾ ਕੋਈ ਸਾਧਨ ਹੋਵੇ । ਜੇ ਥੋੜੇ ਕੋਲ ਵੀ ਮੋਟਰਸਾਈਕਲ ਜਾਂ ਕੋਈ ਚਾਰ ਪਹੀਆ ਵਾਹਨ ਹੈ ਤਾ ਇਹ ਖ਼ਬਰ ਥੋੜੇ ਲਈ ਹੈ । ਹੁਣੇ ਸਰਕਾਰ ਦੁਆਰਾ ਇਹ ਰੂਲ ਪਾਸ ਕੀਤਾ ਗਿਆ ਹੈ ਕਿ ਕੋਈ ਵੀ ਦੋ-ਪਹੀਆ ਜਾਂ ਚਾਰ ਪਹੀਆ ਵਾਹਨ ਖ਼੍ਰੀਦੇਦੇ ਸਮੇਂ ਹੀ ਉਸ ਦਾ ਬੀਮਾ ਤਰੁੰਤ ਕੀਤਾ ਜਾਵੇਗਾ ।
ਇਹ ਨਿਯਮ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਦੁਆਰਾ ਪਾਸ ਕੀਤਾ ਗਿਆ ਹੈ ਜਿਸ ਵਿਚ ਇਹ ਜਰੂਰੀ ਕੀਤਾ ਗਿਆ ਹੈ ਕਿ ਕਿਸੇ ਵਾਹਨ ਦੀ ਵਿਕਰੀ ਤੇ ਉਸ ਦਾ ਇੰਸ਼ੋਰੈਂਸ ਕਰਵਾਉਣਾ ਹੀ ਪਵੇਗਾ । ਇਸ ਦਾ ਇਹ ਕਾਰਨ ਹੈ ਕਿ ਬਹੁਤ ਸਾਰੇ ਲੋਕ ਆਪਣੇ ਵਾਹਨਾਂ ਦਾ ਇੰਸ਼ੋਰੈਂਸ ਕਰਵਾਉਣਾ ਜਰੂਰੀ ਨਹੀਂ ਸਮਝਦੇ ਅਤੇ ਨਾ ਹੀ ਆਪਣੇ ਵਾਹਨ ਦੇ ਇੰਸ਼ੋਰੈਂਸ ਨੂੰ ਦੁਬਾਰਾ ਰਿਨਿਊ ਕਰਵਾਉਂਦੇ ਹਨ ।
 |
SIKH INFO 4U |
ਜੇ ਤੁਸੀਂ ਦੋ ਪਹੀਆ ਵਾਹਨ ਖਰੀਦਦੇ ਹੋ ਤਾਂ ਥੋਨੂੰ ਉਸਦਾ ਪੰਜ ਸਾਲ ਦਾ ਬੀਮਾ ਕਰਵਾਉਣਾ ਜਰੁਰੀ ਹੋਵੇਗਾ ਅਤੇ ਇਸ ਦੇ ਮੁਕਾਬਲੇ ਵਿਚ ਜੇ ਤੁਸੀਂ ਕਾਰ ਖਰੀਦਦੇ ਹੋ ਤਾਂ ਥੋਨੂੰ ਘਟੋ-ਘਟ ਤਿੰਨ ਸਾਲ ਦਾ ਬੀਮਾ ਕਰਵਾਉਣਾ ਜਰੁਰੀ ਹੋਵੇਗਾ ।
ਤਿੰਨ ਸਾਲ ਵਾਸਤੇ 1000 ਸੀ. ਸੀ ਤੋਂ ਘੱਟ ਵਾਲੇ ਵਾਹਨਾਂ ਲਈ ਬੀਮਾ 5286 ਰੁਪਏ ਅਤੇ 1000-1500 ਸੀ.ਸੀ ਵਾਲੇ ਵਾਹਨਾਂ ਵਾਸਤੇ 9534 ਰੁਪਏ ਅਤੇ 1500 ਸੀ.ਸੀ ਤੋਂ ਵੱਡੇ ਵਾਹਨਾਂ ਵਾਸਤੇ 24,305 ਰੁਪਏ ਹੋਵੇਗਾ। ਦੋ -ਪਹੀਆ ਵਾਹਨਾਂ ਵਾਸਤੇ 75 ਸੀ.ਸੀ ਤੋਂ ਘੱਟ ਇੰਜਣ ਸਮਰੱਥਾ ਵਾਲੇ ਵਾਹਨਾਂ ਵਾਸਤੇ ਪੰਜ ਸਾਲ ਦਾ ਬੀਮਾ 1045 ਰੁਪਏ, 75-150 ਸੀ.ਸੀ ਵਾਹਨਾਂ ਵਾਸਤੇ 3285 ਰੁਪਏ, 150-350 ਸੀ.ਸੀ ਵਾਹਨਾਂ ਵਾਸਤੇ 5453 ਰੁਪਏ ਅਤੇ 350 ਸੀ.ਸੀ ਤੋਂ ਵੱਧ ਇੰਜਣ ਸਮਰੱਥਾ ਵਾਲੇ ਵਾਹਨਾਂ ਵਾਸਤੇ ਬੀਮਾ ਕਰਵਾਉਣ ਲਈ 13,034 ਰੁਪਏ ਦੇਣੇ ਪੈਣਗੇ।