ਏਸ਼ੀਆਈ ਖੇਡਾਂ ਵਿਚ ਬੱਲੇ-ਬੱਲੇ ਕਰਵਾਉਣ ਵਾਲੀ ਇਸ ਖਿਡਾਰੀ ਨੇ ਵੱਡੀ ਰਕਮ ਕੀਤੀ ਹੜ੍ ਪੀੜਤਾਂ ਦੇ ਨਾਮ । ਪੜ੍ਹੋ ਪੂਰੀ ਖ਼ਬਰ

ਏਸ਼ੀਆਈ ਖੇਡਾਂ ਵਿਚ ਬੱਲੇ-ਬੱਲੇ ਕਰਵਾਉਣ ਵਾਲੀ ਇਸ ਖਿਡਾਰੀ ਨੇ ਵੱਡੀ ਰਕਮ ਕੀਤੀ ਹੜ੍ ਪੀੜਤਾਂ ਦੇ ਨਾਮ । ਪੜ੍ਹੋ ਪੂਰੀ ਖ਼ਬਰ
https://sikhinfo4u.blogspot.com/2018/09/blog-post.html
SIKH INFO 4U
ਜਿਵੇ ਕਿ ਆਪ ਸਾਰਿਆਂ ਨੂੰ ਪਤਾ ਈ ਹੈ ਕਿ ਪਿਛਲੇ ਕੁਝ ਸਮੇਂ ਕੇਰਲਾ ਪ੍ਰਾਂਤ ਵਿਚ ਆਏ ਹੜ੍ਹ ਨੇ ਓਥੇ ਜੀਵਨ ਨਸ਼ਟ ਕਰ ਦਿਤਾ ਅਤੇ ਹਜ਼ਾਰਾਂ ਲੋਕਾਂ ਨੇ ਆਪਣੀ ਜਿੰਦਗੀ ਤੋਂ ਹੱਥ ਧੋਇਆ ਤੇ ਲੱਖਾਂ ਲੋਕ ਬੇਘਰ ਹੋ ਗਏ । ਇਸ ਦੁੱਖ ਦੀ ਘੜੀ ਵਿਚ ਕੇਰਲਾ ਨੂੰ ਸਾਰੇ ਪਾਸਿਓਂ ਮਦਦ ਮਿਲ ਰਹੀ ਹੈ । ਜਿਵੇ ਹੀ ਇਹ ਖ਼ਬਰ ਅੰਤਰਾਸ਼ਟਰੀ ਪੱਧਰ ਤੇ ਲੋਕਾਂ ਅਤੇ ਸਾਰੇ ਦੇਸ਼ਾਂ ਤਕ ਪਹੁੰਚੀ ਤਾਂ ਹਰ ਪਾਸਿਓਂ ਮਦਦ ਕਰਨ ਵਾਲਿਆਂ ਨੇ ਹਰ ਸੰਭਵ ਮਦਦ ਕੀਤੀ ।
https://sikhinfo4u.blogspot.com/2018/09/blog-post.html
SIKH INFO 4U
ਦੇਸ਼-ਵਿਦੇਸ਼ ਦੇ ਲੱਖਾਂ ਲੋਕਾਂ ਨੇ ਹੜ੍ਹ ਪੀੜਤਾਂ ਲਈ ਰਾਸ਼ੀ ਦਾਨ ਕੀਤੀ । ਇਸੇ ਸੂਚੀ ਨੂੰ ਅੱਗੇ ਵਧਾਉਂਦਿਆਂ ਭਾਰਤੀ ਖਿਡਾਰੀ ਸੀਮਾ ਪੁੰਨਿਆ ਨੇ ੭੦੦ ਡਾਲਰ ਦੀ ਮਦਦ ਲਈ ਅੱਗੇ ਆਈ । ਇਹ ਰਕਮ ਇਸ ਖਿਡਾਰੀ ਨੇ ਆਪਣੇ ਜੇਬ ਖਰਚ ਲਈ ਜੋੜੀ ਸੀ ਜੋ ਇਸ ਭਿਆਨਕ ਸਮੇਂ ਤੇ ਹੜ੍ਹ ਪੀੜਤਾਂ ਨੂੰ ਦਾਨ ਕਰ ਦਿਤੀ । ਇਥੇ ਇਹ ਦੱਸਣਯੋਗ ਹੈ ਕਿ ਏਸ਼ੀਅਨ ਗੇਮਜ਼ ਵਿਚ ਇਸ ਮਹਿਲਾ ਖਿਡਾਰੀ ਨੇ ਕਾਂਸੀ ਦਾ ਤਗਮਾ ਜਿਤਿਆ ਹੈ । ਇਸ ਖਿਡਾਰੀ ਦੀ ਉਮਰ ੩੫ ਸਾਲ ਅਤੇ ਇਹ ਡਿਸਕਸ ਥਰੋਅ ਦੀ ਖਿਡਾਰਨ ਹੈ ।

ਇਸ ਖਿਡਾਰਨ ਦੇ ਇਸ ਫੈਸਲੇ ਦੀ ਹਰ ਪਾਸੇ ਤੋਂ ਸ਼ਲਾਗਾ ਹੋ ਰਹੀ ਹੈ । ਜਦੋ ਇਸ ਖਿਡਾਰਨ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਇਹ ਕੰਮ ਕਰਕੇ ਬਹੁਤ ਗਰਵ ਮਹਿਸੂਸ ਕਰ ਰਹੀ ਹਾਂ । ਉਸ ਨੇ ਇਸ ਦੁੱਖ ਦੀ ਘੜੀ ਵਿਚ ਦੂਸਰੇ ਖਿਡਾਰੀਆਂ ਨੂੰ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆਉਣ ਨੂੰ ਕਿਹਾ  ਅਤੇ ਕਿਹਾ ਕਿ ਮੈਂ ਅੱਗੇ ਵੀ ਏਸੇ ਤਰਾਂ ਦੁਖੀ ਲੋਕਾਂ ਦੀ ਮਦਦ ਕਰਦੀ ਰਹਾਂਗੀ ।

Post a Comment

Previous Post Next Post