ਇਸ ਵਿਅਕਤੀ ਨੇ 14 ਵਾਰ ਲਾਟਰੀ ਜਿੱਤੀ, ਮਜ਼ਬੂਰੀ ਵਿੱਚ ਕੰਪਨੀ ਨੇ ਕਰ ਦਿੱਤਾ ਇਹ ਕੰਮ, ਪੜੋ ਪੂਰੀ ਖ਼ਬਰ
 |
SIKH INFO 4U |
ਅਕਸਰ ਲੋਕਾਂ ਦਾ ਇਹ ਸੁਪਨਾ ਹੁੰਦਾ ਹੈ ਕਿ ਜਿੰਦਗੀ ਵਿਚ ਇਕ ਵਾਰ ਉਹਨਾਂ ਦੀ ਲਾਟਰੀ ਨਿਕਲ ਜਾਵੇ । ਇਹ ਸੁਪਨਾ ਸ਼ਾਇਦ ਇਸ ਧਰਤੀ ਤੇ ਰਹਿਣ ਵਾਲਾ ਹਰ ਵਿਅਕਤੀ ਕਦੇ ਨਾ ਕਦੇ ਜਰੂਰ ਦੇਖਦਾ ਹੈ ਜਾਂ ਇਸ ਇਸ ਬਾਰੇ ਸੋਚਦਾ ਹੈ । ਅਜੇ ਮੈਂ ਥੋਨੂੰ ਅਜਿਹੇ ਇਕ ਬੰਦੇ ਬਾਰੇ ਦੱਸਣ ਜਾ ਰਿਹਾ ਹਾਂ ਜਿਸ ਨੇ ੧੪ ਵਾਰ ਲਾਟਰੀ ਜਿਤੀ ਹੈ । ਇਕ ਰਿਪੋਰਟ ਮੁਤਾਬਕ ਇਸ ਇਨਸਾਨ ਨੇ ਇਕ ਦਿਮਾਗੀ ਫਾਰਮੂਲਾ ਬਣਾਇਆ ਜਿਸ ਨਾਲ ਉਸਨੇ ਇਹ ਲਾਟਰੀ ਜਿਤੀ ਉਹ ਵੀ ਬਿਨਾ ਕਿਸੇ ਧੋਖਾਥੜੀ ਤੋਂ ।
ਜਿਵੇ ਹੀ ਲਾਟਰੀ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਮਜਬੂਰ ਹੋ ਕੇ ਆਪਣੀ ਲਾਟਰੀ ਦੇ ਨਿਯਮ ਹੀ ਬਦਲ ਦਿਤੇ । ਇਸ ਬੰਦੇ ਦਾ ਨਾਮ ਮੰਡੇਲ ਹੈ ਅਤੇ ਇਹ ਬੰਦਾ ਰੋਮਾਨੀਆ ਦੇਸ਼ ਦਾ ਰਹਿਣ ਵਾਲਾ ਹੈ ਅਤੇ ਇਥੇ ਇਹ ਇਕ ਅਰਥਸ਼ਾਸ਼ਤਰੀ ਦੇ ਤੋਰ ਤੇ ਕੰਮ ਕਰਦਾ ਰਿਹਾ ਹੈ । ਇਸੇ ਦੌਰਾਨ ਉਸ ਨੇ ਆਪਣੇ ਦਿਮਾਗ ਦਾ ਪ੍ਰਯੋਗ ਕਰ ਕੇ ਲਾਟਰੀ ਦੇ ਨੰਬਰ ਪਤਾ ਕਰ ਲਏ ਅਤੇ ਜਿੱਤ ਗਿਆ । ਜਦੋਂ ਉਸ ਨੇ ਕਾਫੀ ਵਾਰ ਲਾਟਰੀ ਜਿੱਤ ਲਈ ਤਾਂ ਉਹ ਆਸਟ੍ਰੇਲੀਆ ਚਲਾ ਗਿਆ ਅਤੇ ਓਥੇ ਹੀ ਰਹਿਣ ਲੱਗ ਗਿਆ । ਇਥੇ ਫਿਰ ਤੋਂ ਉਸ ਨੇ ਆਪਣਾ ਫਾਰਮੂਲਾ ਲਗਾ ਕੇ ਲਾਟਰੀ ਜਿੱਤ ਲਈ ।
 |
SIKH INFO 4U |
ਜਦੋਂ ਆਸਟ੍ਰੇਲੀਆ ਦੇ ਲਾਟਰੀ ਅਧਿਕਾਰੀਆਂ ਦੇ ਨਜ਼ਰ ਉਸ ਤੇ ਪਈ ਤਾਂ ਉਹਨਾਂ ਨੇ ਉਸ ਵਿਰੁੱਧ ਸਖਤ ਨਿਯਮ ਬਣਾ ਦਿਤੇ । ਇਸ ਦੌਰਾਨ ਇਕ ਬੰਦਾ ਕਈ ਸਾਰੀਆਂ ਲਾਟਰੀ ਦੀਆ ਟਿਕਟ ਨਹੀਂ ਖਰੀਦ ਸਕਦਾ ਸੀ । ਇਸ ਤੋਂ ਬਾਅਦ ਉਸ ਨੇ ਗਰੁੱਪ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਫੇਰ ਇਸ ਤੇ ਵੀ ਪਾਬੰਦੀ ਲੱਗਣ ਤੇ ਉਸ ਨੇ ਆਪਣੀ ਇਕ ਫਰਮ ਹੀ ਬਣਾ ਦਿਤੀ ।
ਜਦੋਂ ਆਸਟ੍ਰੇਲੀਆ ਦੇ ਲਾਟਰੀ ਅਧਿਕਾਰੀਆਂ ਨੂੰ ਗੱਲ ਆਪੇ ਤੋਂ ਬਾਹਰ ਹੋਣ ਲੱਗੀ ਦਿਖੀ ਤਾਂ ਉਹਨਾਂ ਨੇ ਆਪਣੀ ਲਾਟਰੀ ਸਿਸਟਮ ਨੂੰ ਬਦਲਣ ਤਾਂ ਮਨ ਬਣਾਇਆ । ਇਸ ਸਮੇਂ ਤਕ ਉਹ ਬੰਦਾ ੩ ਕਰੋੜ ਡਾਲਰ ਤੋਂ ਵੱਧ ਦੀ ਕਮਾਈ ਕਰ ਚੁਕਾ ਸੀ । ਉਸ ਨੇ ਰੋਮਾਨੀਆ ,ਆਸਟ੍ਰੇਲੀਆ ਅਤੇ ਅਮਰੀਕਾ ਵਿਚ ਕਈ ਵੱਡੀਆਂ ਲਾਟਰੀਆਂ ਜਿੱਤੀਆਂ ਅਤੇ ਇਕ ਮਾਮਲੇ ਵਿਚ ਉਸ ਨੂੰ ਕਰੀਬ ੨੦ ਮਹੀਨੇ ਤਕ ਜੇਲ ਵਿਚ ਗੁਜ਼ਾਰਨੇ ਪਏ ।