ਵੱਡੀ ਮੰਦਭਾਗੀ ਖ਼ਬਰ : ਪੰਜਾਬ ਵਿਚ ਫੇਰ ਹੋਈ ਗੁਟਕਾ ਸਾਹਿਬ ਦੀ ਬੇਅਦਬੀ
ਅੱਜ ਖ਼ਬਰ ਆਈ ਹੈ ਕਿ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਪਿੱਪਲ ਮਾਜਰਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਸੂਚਨਾ ਪ੍ਰਾਪਤ ਹੋਈ ਹੈ । ਖ਼ਬਰ ਮਿਲੀ ਹੈ ਕਿ ਇਥੋਂ ਦੇ ਗੁਰਦੁਵਾਰਾ ਸਾਹਿਬ ਦੇ ਬਾਹਰ ਇਕ ਗਲੀ ਦੇ ਨੇੜੇ ਗੁਟਕਾ ਸਾਹਿਬ ਦੇ ਅੰਗ ਮਿਲੇ ਹਨ । ਸਭ ਤੋਂ ਪਹਿਲਾ ਇਸ ਗੱਲ ਦੀ ਖ਼ਬਰ ਇਕ ਔਰਤ ਤੋਂ ਪ੍ਰਾਪਤ ਹੋਈ ਉਸ ਨੇ ਗੁਟਕਾ ਸਾਹਿਬ ਦੇ ਅੰਗ ਇਕੱਠੇ ਕਰ ਕੇ ਗੁਰਦੁਵਾਰਾ ਸਾਹਿਬ ਦੇ ਪਾਠੀ ਨੂੰ ਦਿਤੇ ਅਤੇ ਇਸ ਘਟਨਾ ਬਾਰੇ ਦੱਸਿਆ ।
ਸੂਤਰਾਂ ਤੋਂ ਮਿਲੀ ਖ਼ਬਰ ਦੇ ਅਨੁਸਾਰ ਗੁਟਕਾ ਸਾਹਿਬ ਦੇ 85 ਅੰਗਾਂ ਦੇ ਬੇਅਦਬੀ ਹੋਈ ਹੈ । ਜਿਵੇ ਹੀ ਲੋਕਾਂ ਨੂੰ ਇਸ ਖ਼ਬਰ ਦਾ ਪਤਾ ਲਗਾ ਤਾਂ ਆਸ ਪਾਸ ਦੇ ਇਲਾਕਿਆਂ ਵਿਚ ਰੋਸ ਦੀ ਲਹਿਰ ਦੌੜ ਗਈ । ਇਸ ਕਰਕੇ ਪਿੰਡ ਵਿਚ ਮਾਹੌਲ ਤਨਾਅਪੂਰਨ ਬਣ ਗਿਆ ਅਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।
ਜਿਵੇ ਹੀ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਉਹ ਮੌਕੇ ਤੇ ਪੁੱਜ ਗਈ ਅਤੇ ਇਸ ਘਟਨਾ ਬਾਰੇ ਪੁੱਛ-ਪੜਤਾਲ ਕੀਤੀ ਗਈ । ਇਸ ਦੌਰਾਨ ਗੁਰਦੁਵਾਰਾ ਸਾਹਿਬ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਲਈ ਗਈ । ਅਗੇਤਰੀ ਜਾਣਕਾਰੀ ਮਿਲਣ ਤਕ ਪੁਲਿਸ ਨੇ ਐਫ.ਆਈ .ਆਰ ਜਮਾਂ ਕਰ ਕੇ ਪੁੱਛ- ਪੜਤਾਲ ਕਰ ਰਹੀ ਹੈ ਅਤੇ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਦੀ ਸੂਚਨਾ ਪ੍ਰਾਪਤ ਨਹੀਂ ਹੋਈ ਹੈ ।