ਜੋ ਸਾਨੂੰ ਮਿਲਿਆ ਹੈ ਸਾਨੂੰ ਉਸ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ

 ਜੋ ਸਾਨੂੰ ਮਿਲਿਆ ਹੈ ਸਾਨੂੰ ਉਸ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ |

https://sikhinfo4u.blogspot.com/2018/08/blog-post_27.html
SIKH INFO 4U
ਇਕ ਵਾਰੀ ਦੀ ਗੱਲ ਹੈ ਇਕ ਅੰਨਾ ਆਦਮੀ ਸੜਕ ਤੇ ਭੀਖ ਮੰਗਿਆ ਕਰਦਾ ਸੀ । ਉਸਨੂੰ ਜਿੰਨੇ ਵੀ ਪੈਸੇ ਮਿਲਦੇ ਉਹ ਓਹਨਾ ਨਾਲ ਆਪਣਾ ਗੁਜ਼ਾਰਾ ਕਰਦਾ ਸੀ  । ਇਕ ਦਿਨ ਉਹ ਰੋਜ ਦੀ ਤਰਾਂ ਭੀਖ ਮੰਗ ਰਿਹਾ ਸੀ ਅਤੇ ਉਸ ਦਿਨ ਕੁਝ ਅਮੀਰ ਲੋਗ ਉਸ ਜਗਾਹ ਤੋਂ ਲੰਘ ਰਹੇ ਸਨ । ਜਿਵੇ ਹੀ ਓਹਨਾ ਅਮੀਰ ਲੋਕਾਂ ਵਿੱਚੋ ਇਕ ਨੇ ਉਸ ਅੰਨ੍ਹੇ ਆਦਮੀ ਨੂੰ ਭੀਖ ਮੰਗਦੇ ਦੇਖਿਆ ਤਾ ਉਸਨੂੰ ਬਹੁਤ ਤਰਸ ਆਇਆ ਅਤੇ ਉਸਨੇ ੧੦੦ ਰੁੱਪਏ ਦਾ ਨੋਟ ਉਸ ਭਿਖਾਰੀ ਨੂੰ ਦੇ ਦਿਤਾ ਅਤੇ ਅੱਗੇ ਚਲੇ ਗਏ ।
https://sikhinfo4u.blogspot.com/2018/08/blog-post_27.html
SIKH INFO 4U
ਉਸ ਭਿਖਾਰੀ ਨੇ ਉਸ ਨੋਟ ਨੂੰ ਹੱਥ ਲਾ ਕੇ ਦੇਖਿਆ ਤਾਂ ਉਸਨੂੰ ਲੱਗਿਆ ਜਿਵੇ ਕਿਸੇ ਨੇ ਉਸ ਨਾਲ ਮਜ਼ਾਕ ਕੀਤਾ ਹੈ ਕਿਉਕਿ ਹਰ ਵਾਰ ਉਸਨੂੰ ਸਿਰਫ ੨-੫ ਦੇ ਛੋਟੇ ਨੋਟ ਹੀ ਭੀਖ ਵਿਚ ਮਿਲਦੇ ਸਨ ਜੋ ਕਿ ੧੦੦ ਰੁਪਿਆ ਦੇ ਨੋਟ ਤੋਂ ਬਹੁਤ ਛੋਟੇ ਹੁੰਦੇ ਸਨ । ਉਸਨੂੰ ਲੱਗਿਆ ਜਿਵੇ ਕਿਸੇ ਨੇ ਉਸਨੂੰ ਮਜ਼ਾਕ ਕਰਨ ਲਈ ਕਿਸੇ ਕਾਗਜ਼ ਦਾ ਟੁਕੜਾ ਦੇ ਦਿਤਾ ਹੈ । ਉਸਨੇ ਦੁਖੀ ਹੋ ਕੇ ਉਹ ੧੦੦ ਦਾ ਨੋਟ ਥੱਲੇ ਸੁੱਟ ਦਿਤਾ ।

ਨੇੜੇ ਹੀ ਖੜਾ ਇਕ ਭਲਾ ਆਦਮੀ ਇਹ ਸਬ ਕੁਜ ਦੇਖ ਰਿਹਾ ਸੀ । ਉਸ ਨੇ ੧੦੦ ਦਾ ਨੋਟ ਚੁੱਕ ਕੇ ਉਸ ਅੰਨ੍ਹੇ ਭਿਖਾਰੀ ਨੂੰ ਦਿਤਾ ਅਤੇ ਕਿਹਾ ਕਿ ਇਹ ੧੦੦ ਦਾ ਨੋਟ ਹੈ । ਇਹ ਗੱਲ ਸੁਣ ਕੇ ਅੰਨਾ ਭਿਖਾਰੀ ਬਹੁਤ ਖੁਸ਼ ਹੋਇਆ ਅਤੇ ਉਸ ਨੇ ਉਸ ਪੈਸਿਆਂ ਨਾਲ ਆਪਣੀਆਂ ਜਰੂਰਤਾਂ ਪੂਰੀਆਂ ਕੀਤੀਆਂ ਅਤੇ ਰੱਬ ਦਾ ਸ਼ੁਕਰ ਮਨਾਇਆ ।

https://sikhinfo4u.blogspot.com/2018/08/blog-post_27.html
SIKH INFO 4U
ਇਸੇ ਤਰਾਂ ਅਸੀ ਗਿਆਨ ਦੀ ਅੱਖਾਂ ਤੋਂ ਬਿਨਾ ਰੱਬ ਤੋਂ ਬਖਸ਼ੀਆਂ ਦਾਤਾਂ ਨੂੰ ਨਹੀਂ ਦੇਖ ਸਕਦੇ ਅਤੇ ਨਾ ਹੀ ਰੱਬ ਦੀ ਕਰਾਮਾਤ ਨੂੰ ਸਮਝ ਸਕਦੇ ਹਾਂ । ਅਸੀ ਹਰ ਵਾਰ ਇਹੀ ਕਹਿੰਦੇ ਹਾਂ ਕਿ ਸਾਨੂੰ ਰੱਬ ਨੇ ਕੁਜ ਨਹੀਂ ਦਿਤਾ ਅਤੇ ਸਾਡੀਆਂ ਰੱਬ ਸੁਣਦਾ ਨਹੀਂ ਪਰ ਜੇ ਕਰ ਅਸੀ ਏਸ ਸੱਬ ਗੱਲਾਂ ਨੂੰ ਛੱਡ ਕੇ ਰੱਬ ਦੁਆਰਾ ਦਿਤੀਆਂ ਹੋਈਆਂ ਚੀਜ਼ਾਂ ਨੂੰ ਅਪਣਾਈਏ ਤਾਂ ਸਾਨੂੰ ਇਸ ਗੱਲ ਦਾ ਪਤਾ ਲਗੇਗਾ ਕਿ ਜੋ ਰੱਬ ਨੇ ਸਾਨੂੰ ਦਿਤਾ ਹੈ ਉਹ ਦੂਸਰੇ ਲੋਕਾਂ ਨੂੰ ਸਾਰੀ ਜਿੰਦਗੀ ਨਸੀਬ ਵੀ ਨਹੀਂ ਹੁੰਦਾ ।

Post a Comment

Previous Post Next Post